ਚਾਈਂ ਚਾਈਂ ਸਾਲਾਂ ਬਾਅਦ ਅੱਜ ਕੈਨੇਡਾ ਤੋਂ ਪੰਜਾਬ ਆ ਰਿਹਾ ਸੀ ਪੁੱਤ, ਮੁੰਡੇ ਦੀ ਅਚਾਨਕ ਫੱਟ ਗਈ ਦਿਮਾਗ ਦੀ ਨਾੜੀ |

2023-12-28 1

ਡੇਰਾ ਬਾਬਾ ਨਾਨਕ ਨੇੜਲੇ ਪਿੰਡ ਮਸਰਾਲਾ ਵਿੱਚ ਉਸ ਸਮੇਂ ਸੋਗ ਛਾ ਗਿਆ ਜਦੋਂ ਕੈਨੇਡਾ (Canada) ਦੇ ਸ਼ਹਿਰ ਬਰੈਂਪਟਨ ਵਿੱਚ ਇਸ ਪਿੰਡ ਦੇ 24 ਸਾਲਾ ਨੌਜਵਾਨ ਦੀ ਦਿਮਾਗੀ ਨਾੜੀ ਫਟਣ ਕਾਰਨ ਮੌਤ ਹੋ ਗਈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਅਮਰਪਾਲ ਸਿੰਘ ਦੇ ਪਿਤਾ ਨਿਸ਼ਾਨ ਸਿੰਘ ਵਾਸੀ ਮਸਰਾਲਾ ਨੇ ਦੱਸਿਆ ਕਿ ਉਸ ਦਾ ਲੜਕਾ ਅਮਰਪਾਲ ਸਿੰਘ (Amarpal Singh) ਸਾਲ 2019 ‘ਚ ਕੈਨੇਡਾ ਦੇ ਸ਼ਹਿਰ ਬਰੈਂਪਟਨ ‘ਚ ਪੜ੍ਹਾਈ ਕਰਨ ਗਿਆ ਸੀ ਅਤੇ ਕੁਝ ਮਹੀਨੇ ਪਹਿਲਾਂ ਸਤੰਬਰ 2023 ‘ਚ ਆਪਣੇ ਪਰਿਵਾਰ ਨੂੰ ਮਿਲਣ ਲਈ ਉਹ ਪਿੰਡ ਮਸਰਾਲਾ ਆਇਆ ਸੀ। ਕੁਝ ਸਮਾਂ ਰੁਕਣ ਤੋਂ ਬਾਅਦ ਉਹ ਵਾਪਸ ਕੈਨੇਡਾ ਚਲਾ ਗਿਆ ਸੀ।ਉਨ੍ਹਾਂ ਦੱਸਿਆ ਕਿ ਉਸ ਨੇ 26 ਦਸੰਬਰ ਦੀ ਟਿਕਟ ਬੁੱਕ ਕਰਵਾਈ ਸੀ। ਉਸ ਨੇ ਭਾਰਤ ਵਾਪਸ ਆਉਣ ਲਈ ਆਪਣਾ ਸਾਮਾਨ ਪੈਕ ਕਰ ਲਿਆ ਸੀ ਪਰ 26 ਦਸੰਬਰ ਨੂੰ ਦੁਪਹਿਰ 1 ਵਜੇ ਦੇ ਕਰੀਬ ਅਚਾਨਕ ਉਸ ਦੇ ਦਿਮਾਗ ਦੀ ਨਾੜੀ ਫਟ ਗਈ ਤੇ ਉਸ ਦੇ ਕੰਨ 'ਚੋਂ ਖੂਨ ਨਿਕਲਣ ਲੱਗਾ।
.
Today, after many years, the son was coming to Punjab from Canada, the boy's brain suddenly ruptured.
.
.
.
#canadanews #punjabnews #amarpalsingh
~PR.182~

Videos similaires